ਰਜਿਸਟਰਡ ਨੰ: ਐਨ. ਡਬਲਯੂ./ਸੀ. ਐਚ-22 ਰਜਿਸਟਰਡ ਨੰ: ਸੀ. ਐਚ. ਡੀ./0092/2006-2008
ਮੁਹਰ
ਪੰਜਾਬ ਸਰਕਾਰ
ਪੰਜਾਬ ਸਰਕਾਰ ਗ਼ਜ਼ਟ
ਅਸਾਧਾਰਣ
ਅਥਾਰਿਟੀ ਵੱਲੋਂ ਪ੍ਰਕਾਸ਼ਿਤ
ਚੰਡੀਗ਼ੜ੍ਹ, ਬੁੱਧਵਾਰ, 5 ਨਵੰਬਰ, 2008
(ਕੱਤਕ 14,1930 ਸਾਕਾ)
ਵਿਧਾਨਿਕ ਸੰਪੂਰਕ
ਵਿਸ਼ਾ ਵਸਤੂ ਐਕਟ
ਪੰਨੇ 115-118
ਭਾਗ਼-i
ਪੰਜਾਬ ਰਾਜ ਭਾਸ਼ਾ (ਤਰਮੀਮ)
ਐਕਟ 2008 (2008 ਦਾ ਪੰਜਾਬਐਕਟ ਨੰ: 27) ਭਾਗ਼- ii
ਅਧਿਆਦੇਸ਼ਕੋਈ ਨਹੀਂ
ਭਾਗ਼- iii
ਸੌਂਪਿਆ ਗ਼ਿਆ ਵਿਧਾਨਕੋਈ ਨਹੀਂ
ਭਾਗ਼-iv
ਦਰੁਸਤ ਸਲਿਪਾਂ, ਮੁੜ-ਪ੍ਰਕਾਸ਼ਨਾਵਾਂਅਤੇ ਬਦਲਾਓਕੋਈ ਨਹੀਂ ਭਾਗ਼-1
ਕਾਨੂੰਨੀ ਤੇ ਵਿਧਾਨਕ ਮਾਮਲ ੇਵਿਭਾਗ਼, ਪੰਜਾਬ ਨੋਟੀਫ਼ਿਕੇਸ਼ਨ
5, ਨਵੰਬਰ, 2008ਨੰ: 30 ਵਿਧਾਨ/2008- ਪੰਜਾਬ ਰਾਜ ਦ ੇ ਵਿਧਾਨ ਮੰਡਲ ਦਾ ਹੇਠ ਦਰਸਾਏ ਐਕਟ ਨੂ ੰ 27ਅਕਤੂਬਰ, 2008 ਨੂੰ ਪੰਜਾਬ ਦੇ ਰਾਜਪਾਲ ਜੀ ਦੀ ਸਹਿਮਤੀ ਪ੍ਰਾਪਤ ਹੋ ਗ਼ਈ ਅਤੇ ਇਸ ਦੁਆਰਾ ਆਮ ਜਾਣਕਾਰੀ ਲਈ ਪ੍ਰਕਾਸ਼ਿਤ ਕੀਤਾ ਜਾਂਦਾ ਹੈ:
ਛੋਟਾ ਸਿਰਲੇਖ
ਅਤੇ ਸ਼ੁਰੂਆਤ
1967 ਦੇ ਪੰਜਾਬ ਐਕਟ ਪੰਜਾਬ ਰਾਜ ਭਾਸ਼ਾ (ਤਰਮੀਮ) ਐਕਟ, 2008 (2008 ਦਾ ਪੰਜਾਬ ਐਕਟ ਨੰ: 27) ਐਕਟ ਪੰਜਾਬ ਰਾਜ ਭਾਸ਼ਾ ਐਕਟ, 1967 ਵਿੱਚ ਅੱਗੇ਼ ਤਰਮੀਮ ਕਰਨ ਲਈ। ਪੰਜਾਬ ਵਿਧਾਨ ਸਭਾ ਦੁਆਰਾ ਭਾਰਤ ਗ਼ਣਰਾਜ ਦੇ ਉਣਾਹਠਵੇਂ ਵਰ੍ਹੇ ਵਿਚ
1
ਨ.ੰ ਪੰਜ ਵਿਚ ਨਵੀਆਂ
ਧਾਰਾਵਾਂ
3 ਏ ਅਤੇ 3
ਬੀ ਸ਼ਾਮਲ ਕਰਨ ਬਾਰੇ।
ਪਾਸ ਕੀਤਾ ਗ਼ਿਆ ਅਰਥਾਤ :-
1967 ਦੇ ਪੰਜਾਬ ਰਾਜ ਭਾਸ਼ਾ ਐਕਟ ਨ.ੰ 5 ਵਿਚ ਨਵੀਆਂ
ਧਾਰਾਵਾਂ
8-ਏ, 8-ਬੀ, 8-ਸੀ ਅਤੇ
8-ਡੀ ਸ਼ਾਮਲ ਕਰਨ ਬਾਰੇ।
1. (1) ਇਸ ਐਕਟ ਨੂੰ ਪੰਜਾਬ ਰਾਜ ਭਾਸ਼ਾ (ਤਰਮੀਮ) ਐਕਟ, 2008 ਕਿਹਾ ਜਾਵੇਗ਼ਾ
(2) ਇਹ ਐਕਟ ਤੁਰੰਤ ਲਾਗ਼ੂ ਹੋਵੇਗ਼ਾ ਬਸ਼ਰਤੇ ਕਿ ਧਾਰਾ 3-ਏ ਇਸ ਐਕਟ ਦੇ ਲਾਗ਼ੂ ਹੋਣ ਤੋਂ ਛੇ ਮਹੀਨੇ ਬਾਅਦ ਲਾਗ਼ੂ ਹੋਵੇਗ਼ੀ।
2. ਪੰਜਾਬ ਰਾਜ ਭਾਸ਼ਾ ਐਕਟ, 1967 (ਜਿਸ ਨੂੰ ਇਸ ਤੋਂ ਅੱਗੇ਼ ਮੂਲ ਐਕਟ ਕਿਹਾ ਜਾਵੇਗ਼ਾ), ਸੈਕਸ਼ਨ 3 ਤੋਂ ਬਾਅਦ ਹੇਠ ਲਿਖੇ ਸੈਕਸ਼ਨ ਸ਼ਾਮਲ ਕੀਤੇ ਜਾਣਗੇ਼ :-
''3-ਏ (1) ਪੰਜਾਬ ਅਤੇ ਹਰਿਆਣਾ ਹਾਈ ਕੋਰਟ ਤਹਿਤ ਸਾਰੀਆਂ ਦੀਵਾਨੀ ਅਤੇ ਫੌਜਦਾਰੀ ਅਦਾਲਤਾਂ, ਸਾਰੀਆਂ ਮਾਲੀ ਅਦਾਲਤਾਂ ਅਤੇ ਕਿਰਾਇਆ ਟ੍ਰਿਬਿਊਨਲਾਂ ਜਾਂ ਪੰਜਾਬ ਸਰਕਾਰ ਵੱਲੋਂ ਗ਼ਠਿਤ ਕੀਤੀਆਂ ਹੋਰ ਸਾਰੀਆਂ ਅਦਾਲਤਾਂ ਜਾਂ ਟ੍ਰਿਬਿਊਨਲਾਂ ਵਿੱਚ ਕੰਮ ਕਾਜ ਪੰਜਾਬੀ ਵਿਚ ਕੀਤਾ ਜਾਵੇਗ਼ਾ।
ਵਿਆਖਿਆ :- ਇਸ ਧਾਰਾ ਵਿਚ ਆਏ ਸ਼ਬਦਾਂ'ਦੀਵਾਨੀ ਅਦਾਲਤਾਂ' ਅਤੇ 'ਫੌਜਦਾਰੀ ਅਦਾਲਤਾਂ' ਤੋਂ ਉਹੀ ਭਾਵ ਲਿਆ ਜਾਵੇਗ਼ਾ ਜੋ ਉਹਨਾਂ ਨੂੰ ਕ੍ਰਮਵਾਰ ਕੋਡ ਆਫ ਸਿਵਲ ਪਰੋਸੀਜ਼ਰ, 1908 ਅਤੇ ਕੋਡ ਆਫ਼ ਕਰਿਮੀਨਲ ਪਰੋਸੀਜ਼ਰ, 1973 ਰਾਹੀਂ ਦਿੱਤਾ ਗ਼ਿਆ
ਹੈ।
(2) ਸਬੰਧਤ ਪ੍ਰਬੰਧਕੀ ਵਿਭਾਗ਼ ਉਪਰੋਕਤ ਉਪ ਧਾਰਾ (1), ਵਿਚ ਦਰਜ ਅਦਾਲਤਾਂ ਅਤੇ
ਟ੍ਰਿਬਿਊਨਲਾਂ ਨੂੰ ਲੋੜੀਂਦਾ ਸਾਜੋ ਸਾਮਾਨ ਅਤੇ ਉਹਨਾਂ ਦੇ ਕਰਮਚਾਰੀਆਂ ਨੂੰ ਲੋੜੀਂਦੀ ਸਿਖਲਾਈ, ਇਸ ਐਕਟ ਦੇ ਲਾਗ਼ ੂਹੋਣ ਦੇ ਛੇ ਮਹੀਨਿਆ ਂਦੇ ਅੰਦਰ ਅੰਦਰ ਮੁਹੱਈਆ ਕਰਵਾ ਕੇ ਇਸ ਧਾਰਾ ਨੂੰ ਲਾਗ਼ ੂਕਰਵਾਉਣਾ ਯਕੀਨੀ ਬਣਾਏਗ਼ਾ।
3-ਬੀ ਪੰਜਾਬ ਸਰਕਾਰ ਦ ੇਸਾਰੇ ਦਫ਼ਤਰਾਂ, ਸਰਕਾਰੀ ਖੇਤਰ ਦੇ ਅਦਾਰਿਆਂ, ਬੋਰਡਾਂ ਅਤੇ
ਬਾਡੀਜ਼ ਅਤੇ ਰਾਜ ਦੇ ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀਆਂ ਦੇ ਦਫ਼ਤਰਾਂ ਵਿਚ ਸਾਰਾ ਕੰਮ ਕਾਜ ਪੰਜਾਬੀ ਵਿਚ ਕੀਤਾ ਜਾਵੇਗ਼ਾ।''
2
ਅਦਾਲਤਾਂ ਅਤੇ
ਟ੍ਰਿਬਿਊਨਲਾਂ ਵਿਚ ਪੰਜਾਬੀ ਦੀ ਵਰਤੋਂ
ਰਾਜ ਸਰਕਾਰ ਦੇ ਅਤੇ ਸਰਕਾਰੀ ਖੇਤਰ ਦ ੇ
ਅਦਾਰਿਆਂ ਦ ੇਦਫ਼ਤਰਾ ਂ
ਆਦਿ ਵਿਚ ਪੰਜਾਬੀ ਦੀ ਵਰਤੋ ਂਬਾਰੇ। ਮੁਆਇਨਾ
ਕਰਨ ਦੀ
ਤਾਕਤ
ਰਾਜ ਪੱਧਰੀ ਅਧਿਕਾਰਤ ਕਮੇਟੀ
3. ਮੂਲ ਐਕਟ ਦੀ ਧਾਰਾ 8 ਤਂੋ ਬਾਅਦ ਹੇਠ ਲਿਖੀਆਂ ਧਾਰਾਵਾਂ ਸ਼ਾਮਲ ਕੀਤੀਆਂ ਜਾਣਗ਼ੀਆਂ :-
''8-ਏ ਡਾਇਰੈਕਟਰ, ਭਾਸ਼ਾ ਵਿਭਾਗ਼, ਪੰਜਾਬ ਜਾਂ ਉਸ ਦੇ ਅਧੀਨ ਇਸ ਮੰਤਵ ਲਈ ਉਸ ਵੱਲੋਂ ਨਾਮਜ਼ਦ ਕੀਤੇ ਗ਼ਏ ਅਫ਼ਸਰਾ ਂਕੋਲ ਇਸ ਐਕਟ ਦੀਆਂ ਧਾਰਾਵਾਂ 3 ਅਤੇ 3-ਬੀ ਦੀ ਪਾਲਣਾ ਦਾ ਪਤਾ ਲਗ਼ਾਉਣ ਵਾਸਤੇ ਰਾਜ ਸਰਕਾਰ ਦੇ ਸਾਰੇ ਸਰਕਾਰੀ ਦਫ਼ਤਰਾਂ, ਜਨਤਕ ਅਦਾਰਿਆਂ, ਬੋਰਡਾਂ, ਕਾਰਪੋਰੇਸ਼ਨਾਂ ਅਤੇ ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ ਆਦਿ ਦੇ ਦਫ਼ਤਰਾਂ ਦਾ ਮੁਆਇਨਾ ਕਰਨ ਦਾ ਇਖ਼ਤਿਆਰ ਹੋਵੇਗ਼ਾ।
ਇਹ ਦਫ਼ਤਰਾਂ ਦਾ ਦਫਤਰੀ ਰਿਕਾਰਡ ਰੱਖਣ ਵਾਲੇ ਅਫ਼ਸਰ ਆਪਣੇ ਕਬਜੇ਼ ਹੇਠਲਾ ਸਾਰਾ ਰਿਕਾਰਡ, ਮੁਆਇਨਾ ਕਰਨ ਵਾਲੇ ਅਜਿਹੇ ਡਾਇਰੈਕਟਰ ਜਾਂ ਅਫ਼ਸਰ ਨੂੰ ਮੁਹੱਈਆ ਕਰਵਾਉਣਗ਼ੇ।
8- ਬੀ (1) ਇਸ ਐਕਟ ਦੀਆਂ ਧਾਰਾਵਾਂ ਦੀ ਸਮੀਖਿਆ ਅਤੇ ਅਮਲ ਨੂੰ ਯਕੀਨੀ ਬਣਾਉਣ ਲਈ ਇਕ ਰਾਜ ਪੱਧਰੀ ਅਧਿਕਾਰਤ ਕਮੇਟੀ ਹੋਵੇਗ਼ੀ।
(2) ਰਾਜ ਪੱਧਰੀ ਅਧਿਕਾਰਤ ਕਮੇਟੀ ਦੀ ਬਣਤਰ ਹੇਠ ਲਿਖ ੇਅਨੁਸਾਰ ਹੋਵੇਗ਼ੀ :-
1) ਸਿੱਖਿਆ ਮੰਤਰੀ, ਪੰਜਾਬ; : ਚੇਅਰਪਰਸਨ
2) ਮੀਡੀਆ ਸਲਾਹਕਾਰ/ਮੁੱਖ ਮੰਤਰੀ ਜਾਂ ਮੁੱਖ : ਮੈਂਬਰ ਮੰਤਰੀ ਜੀ ਵੱਲੋਂ ਨਾਮਜ਼ਦ ਨੁਮਾਇੰਦਾ; :
3) ਐਡਵੋਕਟ ਜਨਰਲ, ਪੰਜਾਬ ਜਾਂ ਉਹਨਾਂ ਦਾਨੁਮਾਇੰਦਾ; : ਮੈਂਬਰ
4) ਸਕੱਤਰ ਸਕੂਲ ਸਿੱਖਿਆ; : ਮੈਂਬਰ
5) ਸਕੱਤਰ ਉਚੇਰੀ ਸਿੱਖਿਆ; : ਮੈਂਬਰ
6) ਕਾਨੂੰਨੀ ਮਸ਼ੀਰ ਤ ੇਸਕੱਤਰ, ਪੰਜਾਬ ਸਰਕਾਰ; : ਮੈਂਬਰ
7) ਰਾਜ ਸਰਕਾਰ ਵੱਲੋਂ ਨਾਮਜ਼ਦ ਸਾਹਿਤ : ਮੈਂਬਰ ਸਭਾਵਾਂ ਦੋ ਦੇ ਨੁਮਾਇੰਦੇ;
8) ਰਾਜ ਸਰਕਾਰ ਵੱਲੋਂ ਨਾਮਜ਼ਦ ਪੰਜਾਬੀ ਪ੍ਰੱੈਸ : ਮੈਂਬਰ ਨਾਲ ਜੁੜੇ ਤਿੰਨ ਉੱਘੇ ਪ੍ਰਤੀਨਿਧ;
9) ਰਾਜ ਸਰਕਾਰ ਵੱਲੋਂ ਨਾਮਜ਼ਦ ਚਾਰ ਜਨਤਕ ਨੁਮਾਇੰਦੇ;: ਮੈਂਬਰ
10) ਡਾਇਰੈਕਟਰ, ਭਾਸ਼ਾ ਵਿਭਾਗ਼, ਪੰਜਾਬ; : ਕਨਵੀਨਰ
(3) ਰਾਜ ਪੱਧਰੀ ਅਧਿਕਾਰਤ ਕਮੇਟੀ ਨੂੰ ਇਸ ਐਕਟ ਦੀਆਂ ਧਾਰਾਵਾਂ ਤੇ ਅਮਲਕਰਵਾਉਣ ਹਿੱਤ ਜ਼ਿਲਾ ਪੱਧਰੀ ਅਧਿਕਾਰਤ ਕਮੇਟੀ ਨੂ ੰਜਿਵੇਂ ਉਹ ਠੀਕ ਸਮਝੇ ਨਿਰਦੇਸ਼ ਜਾਰੀ ਕਰਨ ਦਾ ਅਧਿਕਾਰ ਹੋਵੇਗ਼ਾ।
3
(4) ਇਹ ਰਾਜ ਪੱਧਰੀ ਅਧਿਕਾਰਤ ਕਮੇਟੀ ਹਰ ਛੇ ਮਹੀਨਿਆਂ ਵਿਚ ਘੱਟ ਤੋਂ ਘੱਟ ਇਕ ਮੀਟਿੰਗ਼ ਕਰੇਗ਼ੀ।
ਜ਼ਿਲਾ ਪੱਧਰੀ
ਅਧਿਕਾਰਤ
ਕਮੇਟੀ
8-ਸੀ (1) ਇਸ ਐਕਟ ਦੀਆਂ ਧਾਰਾਵਾਂ ਤੇ ਅਮਲ ਦੀ ਸਮੀਖਿਆ ਕਰਨ ਲਈ ਇੱਕ ਜ਼ਿਲ੍ਹਾ ਪੱਧਰੀ ਅਧਿਕਾਰਤ ਕਮੇਟੀ ਹੋਵੇਗ਼ੀ।
(2) ਜ਼ਿਲ੍ਹਾ ਪੱਧਰੀ ਅਧਿਕਾਰਤ ਕਮੇਟੀ ਦੀ ਬਣਤਰ ਹੇਠ ਲਿਖੇ ਅਨੁਸਾਰਹੋਵੇਗ਼ੀ :-
1) ਮੁੱਖ ਮੰਤਰੀ ਜੀ ਵੱਲੋਂ ਨਾਮਜ਼ਦ ਸਬੰਧਤ ਜ਼ਿਲ੍ਹੇ : ਚੇਅਰਪਰਸਨ ਦਾ ਇਕ ਮੰਤਰੀ ਜਾਂ ਵਿਧਾਨਿਕ
2) ਡਿਪਟੀ ਕਮਿਸ਼ਨਰ; : ਵਾਈਸ ਚੇਅਰਮੈਨ
3) ਜ਼ਿਲਾ ਸਿੱਖਿਆ ਅਫਸਰ; : ਮੈਂਬਰ
4) ਰਾਜ ਸਰਕਾਰ ਵਲੋਂ ਨਾਮਜ਼ਦ ਜ਼ਿਲੇ ਵਿਚੋਂ : ਮੈਂਬਰ ਪੰਜਾਬੀ ਸਾਹਿਤਕਾਰਾਂ ਦੇ ਦੋ ਪ੍ਰਤੀਨਿਧ;
5) ਰਾਜ ਸਰਕਾਰ ਵਲੋਂ ਨਾਮਜ਼ਦ ਪੰਜਾਬੀ ਪ੍ਰੱੈਸ ਦੇ : ਮੈਂਬਰ ਤਿੰਨ ਨੁਮਾਇੰਦੇ;
6) ਜ਼ਿਲ੍ਹਾ ਲੋਕ ਸੰਪਰਕ ਅਫਸਰ; : ਮੈਂਬਰ
7) ਰਾਜ ਸਰਕਾਰ ਵਲੋਂ ਨਾਮਜ਼ਦ ਦੋ ਜਨਤਕ : ਮੈਂਬਰ ਨੁਮਾਇੰਦੇ;
8) ਜ਼ਿਲ੍ਹਾ ਅਟਾਰਨੀ; : ਮੈਂਬਰ
9) ਜ਼ਿਲ੍ਹਾ ਭਾਸ਼ਾ ਅਫਸਰ; : ਕਨਵੀਨਰ
(3) ਇਹ ਜ਼ਿਲ੍ਹਾ ਪੱਧਰੀ ਅਧਿਕਾਰਤ ਕਮੇਟੀ ਰਾਜ ਸਰਕਾਰ, ਸਰਕਾਰੀ ਖੇਤਰ ਦੇ ਅਦਾਰਿਆ,ਂ ਬੋਰਡਾਂ ਅਤੇ ਲੋਕਲ ਬਾਡੀਜ਼ ਅਤੇ ਸਕੂਲਾਂ, ਕਾਲਜਾਂ ਤੇ ਯੂਨੀਵਰਸਿਟੀਆਂ ਦੇ ਦਫ਼ਤਰਾਂ ਵਿਚ ਇਸ ਐਕਟ ਦੀਆਂ ਧਾਰਾਵਾਂ ਤੇ ਅਮਲ ਦੀ ਸਮੀਖਿਆ ਕਰੇਗ਼ੀ ਅਤੇ ਰਾਜ ਪੱਧਰੀ ਅਧਿਕਾਰਤ ਕਮੇਟੀ ਨੂੰ ਆਪਣੀ ਰਿਪੋਰਟ ਭੇਜੇਗ਼ੀ।
(4) ਜ਼ਿਲ੍ਹਾ ਪੱਧਰੀ ਅਧਿਕਾਰਤ ਕਮੇਟੀ ਰਾਜ ਪੱਧਰੀ ਅਧਿਕਾਰਤ ਕਮੇਟੀ ਵੱਲੋਂ ਇਸ ਐਕਟ ਦੀਆਂ ਧਾਰਵਾਂ ਤੇ ਅਮਲ ਸਬੰਧੀ ਜਾਰੀ ਕੀਤ ੇਗ਼ਏ ਨਿਰਦੇਸ਼ਾਂ ਦੀ ਪਾਲਣਾ ਕਰੇਗ਼ੀ ਅਤੇ ਅਜਿਹੇ ਨਿਰਦੇਸ਼ਾਂ ਦੀ ਪਾਲਣਾ ਸਬੰਧੀ ਆਪਣੀ ਰਿਪੋਰਟ ਭੇਜੇਗ਼ੀ।
(5) ਜ਼ਿਲ੍ਹਾ ਪੱਧਰੀ ਅਧਿਕਾਰਤ ਕਮੇਟੀ ਹਰ ਦੋ ਮਹੀਨਿਆਂ ਵਿਚ ਘੱਟ ਤਂੋ ਘੱਟ ਇਕ ਮੀਟਿੰਗ਼ ਕਰੇਗ਼ੀ।
8-ਡੀ (1) ਜੇਕਰ ਕੋਈ ਅਧਿਕਾਰੀ ਜਾਂ ਕਰਮਚਾਰੀ ਇਸ ਐਕਟ ਦੀਆਂ ਧਾਰਾਵਾਂ ਜਾਂ ਇਹਨਾਂ ਤਹਿਤ ਕੀਤੇ ਨੋਟੀਫਿਕੇਸ਼ਨਾਂ ਦੀ ਵਾਰ ਵਾਰ ਉਲੰਘਣਾ ਕਰਦਾ ਪਾਇਆ ਗ਼ਿਆ ਤਾਂ ਉਹ ਪੰਜਾਬ ਸਿਵਲ ਸੇਵਾਵਾ ਂ(ਦੰਡ ਅਤੇ ਅਪੀਲ)
4
ਸਜ਼ਾਵਾਂ ਨਿਯਮ, 1970 ਦੇ ਤਹਿਤ ਕਾਰਵਾਈ ਕੀਤੇ ਜਾਣ ਦਾ ਭਾਗ਼ੀ ਹੋਵੇਗ਼ਾ।
(2) ਉਪਰੋਕਤ ਉਪ ਧਾਰਾ (1) ਤਹਿਤ ਕਸੂਰਵਾਰ ਅਧਿਕਾਰੀ ਜਾਂ ਕਰਮਚਾਰੀ ਵਿਰੁੱਧ ਕਾਰਵਾਈ ਸਬੰਧਤ ਕੰਪੀਟੈਂਟ ਅਥਾਰਟੀ, ਡਾਇਰੈਕਟਰ ਭਾਸ਼ਾ ਵਿਭਾਗ਼,ਪੰਜਾਬ ਦੀਆ ਂਸਿਫਰਾਸ਼ਾਂ ਅਨੁਸਾਰ ਕਰੇਗ਼ੀ। ਬਸ਼ਰਤੇ ਕਿ ਅਜਿਹੀ ਕਾਰਵਾਈ ਤੋਂ ਪਹਿਲਾਂ ਸਬੰਧਤ ਅਧਿਕਾਰੀ ਜਾਂ ਕਰਮਚਾਰੀ ਨੂੰ ਸੁਣੇ ਜਾਣ ਦਾ ਮੌਕਾ ਦਿੱਤਾ ਜਾਵੇਗ਼ਾ।'' ਰੇਖਾ ਮਿੱਤਲ
ਸਕੱਤਰ, ਪੰਜਾਬ ਸਰਕਾਰ
ਕਾਨੂੰਨੀ ਤੇ ਵਿਧਾਨਿਕ ਮਾਮਲ ੇਵਿਭਾਗ਼।
5